ਖਾਓ ਹਰੀਆਂ ਸਬਜ਼ੀਆਂ

ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ ਦਿਲ ਦੀ ਬੀਮਾਰੀ ਦਾ ਖ਼ਤਰਾ ਘੱਟ ਪਾਇਆ ਜਾਂਦਾ ਹੈ.
ਅਮਰੀਕਾ ਰਿਸਰਚਜ਼ ਨੇ ਕਿਹਾ ਹੈ ਕਿ ਹਰੀ ਸਬਜ਼ੀ ਅਤੇ ਫਲ ਰੋਜ਼ਾਨਾ ਖਾਣ ਵਾਲੇ ਲੋਕਾਂ ਵਿੱਚ ਦਿਲ ਦੀ ਬੀਮਾਰੀ, ਕੈਂਸਰ ਅਤੇ ਹੋਰ ਰੋਗਾਂ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ.
ਟੈਕਸਾਸ ਸਿਹਤ ਵਿਗਿਆਨ ਕੇਂਦਰ ਦੇ ਨੈਥਨ ਬ੍ਰਾਇਨ ਅਤੇ ਐਲਬਰਟ ਆਈਸਟਾਇਨ ਸਕੂਲ ਆੱਫ ਮੈਡੀਸਿਨ ਦੇ ਡੇਵਿਡ ਲੈਫਰ ਦੀ ਰਿਸਰਚ ਵਿੱਚ ਕਿਹਾ ਗਿਆ ਹੈ ਕਿ ਹਰੀਆਂ ਸਬਜ਼ੀਆਂ ਦੇ ਸੇਵਨ ਨਾਲ ਦਿਲ ਸੰਬੰਧਿਤ ਬੀਮਾਰੀਆਂ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ.