ਗਲੇ ‘ਚ ਕੁੱਝ ਫਸਣ ‘ਤੇ ਕੀ ਕਰੀਏ

Featured, News, ਸੇਹਤ ਖਬਰਾਂ ਪੰਜਾਬੀ on November 8th, 2008 No Comments

choking

ਅਕਸਰ ਕੁੱਝ ਖਾਂਦੇ ਸਮੇਂ, ਭੋਜਨ ਕਰਦੇ ਸਮੇਂ ਜਾਂ ਸੁੱਕੀ ਚੀਜ ਖਾਂਦੇ ਸਮੇਂ ਗਲੇ ਵਿਚ ਕੁੱਝ ਫੱਸ ਗਿਆ ਜਾਪਦਾ ਹੈ.ਅਜਿਹੇ ਵਿਚਕਾਰ ਬੜੀ ਬੇਚੈਨੀ ਹੁੰਦੀ ਹੈ, ਸਾਹ ਰੁੱਕਣ ਲੱਗ ਪੈਂਦਾ ਹੈ.

ਜਦੋਂ ਤੁਹਾਡੇ ਕਿਸੇ ਨਾਲ ਇਸ ਤਰ੍ਹਾਂ ਦਾ ਕੁੱਝ ਹੋਵੇ ਤਾ ਇਹ ਤਰੀਕੇ ਅਪਣਾਵੋ-

*ਵਿਅਕਤੀ ਦੇ ਪਿੱਛੇ ਖੜੇ ਹੋ ਕੇ ਉਸ ਦੀ ਕਮਰ ਵਿਚ ਦੋਵੇਂ ਬਾਹਾਂ ਪਾ ਲਵੋ.ਉਸ ਦੇ ਪੇਟ ਉੱਪਰ(ਛਾਤੀ ਤੋਂ ਹੇਠਾਂ ਅਤੇ ਧੁੰਨੀ ਤੋਂ ਉੱਪਰ)ਦੋਵਾਂ ਹੱਥਾਂ ਨੂੰ ਇੱਕ ਦੂਜੇ ਵਿਚ ਫਸਾ ਕੇ ਮੁੱਠੀ ਬੰਨ੍ਹ ਲਵੋ.

*ਉਦੋਂ ਇੱਕ ਝਟਕੇ ਨਾਲ ਉਸ ਦੇ ਪੇਟ ਨੂੰ ਉੱਪਰ ਵੱਲ ਦੱਬੋ, ਇਸ ਨਾਲ ਉਸ ਦੇ ਫੇਫੜਿਆਂ ਦੀ ਹਵਾ ਇੱਕਦਮ ਬਾਹਰ ਨਿਕਲੇਗੀ ਅਤੇ ਉਸ ਦੇ ਗਲੇ ਵਿਚ ਫਸੀ ਚੀਜ ਵੀ ਗਲੇ ਤੋਂ ਬਾਹਰ ਆ ਜਾਵੇਗੀ.ਜੇਕਰ ਇੱਕ ਵਾਰ ਵਿਚ ਇਹ ਚੀਜ ਨਾ ਨਿੱਕਲੇ ਤਾਂ ਇਹੋ ਕ੍ਰਿਆ ਵਾਰ-ਵਾਰ ਦੁਹਰਾਉ.

ਜੇਕਰ ਵਿਅਕਤੀ ਵਜਨ ਵਿਚ ਭਾਰੀ ਹੋਵੇ ਅਤੇ ਬੇਹੋਸ਼ ਹੋਵੇ ਤਾਂ ਇਹ ਤੁਰੰਤ ਕਰੋ-

*ਉਸ ਨੂੰ ਜਮੀਨ ਉੱਪਰ ਲਿਟਾਉ, ਉਸ ਦੇ ਉੱਪਰ ਬੈਠ ਕੇ ਛਾਤੀ ਤੋਂ ਹੇਠਾਂ ਅਤੇ ਧੁੰਨੀ ਤੋਂ ਉੱਪਰ ਜੋਰ ਨਾਲ ਦਬਾਉ.

*ਉਸ ਨੂੰ ਪਿੱਠ ਦੇ ਭਾਰ ਲਿਟਾ ਦੇਵੋ.ਉਸ ਦੇ ਸਿਰ ਨੂੰ ਇੱਕ ਪਾਸੇ ਘੁੰਮਾ ਦੇਵੋ.ਉਸ ਦੇ ਪੈਰਾਂ ਉੱਪਰ ਬੈਠ ਜਾਵੋ ਅਤੇ ਉਸ ਦੇ ਪੇਟ ਉੱਪਰ ਆਪਣੇ ਹੱਥ ਦਾ ਹੇਠਲਾ ਹਿੱਸਾ ਰੱਖ ਦੇਵੋ.ਝਟਕੇ ਨਾਲ ਜੋਰ ਦੀ ਉੱਪਰ ਵੱਲ ਦਬਾਉ.ਇੱਕ ਵਾਰ ਕਾਮਯਾਬ ਨਾ ਹੋਵੋ ਤਾਂ ਇਹੋ ਕ੍ਰਿਆ ਵਾਰ-ਵਾਰ ਦੁਹਰਾਉ.

Tags: , ,

No Responses to “ਗਲੇ ‘ਚ ਕੁੱਝ ਫਸਣ ‘ਤੇ ਕੀ ਕਰੀਏ”

Leave a Reply