ਮੋਬਾਇਲ ਨਾਲ ਮੂੰਹ ਦਾ ਕੈਂਸਰ !

ਸੇਹਤ ਖਬਰਾਂ ਪੰਜਾਬੀ, News on November 26th, 2008 No Comments

cell-phones

ਅੱਜਕੱਲ੍ਹ ਹਰ ਕਿਸੇ ਦੇ ਕੰਨ ਨਾਲ ਮੋਬਾਇਲ ਫੋਨ ਚਿਬੜ੍ਹਿਆ ਹੋਇਆ ਨਜ਼ਰ ਆਉਂਦਾ ਹੈ. ਜੇਕਰ ਅਸੀਂ ਹੁਣੇ ਜਿਹੇ ਮੋਬਾਇਲ ਸਬੰਧੀ ਕੀਤੇ ਇੱਕ ਅਧਿਐਨ ਦੀ ਗੱਲ ਕਰੀਏ ਤਾਂ ਉਸਦੇ ਮੁਤਾਬਕ ਮੋਬਾਇਲ ਫੋਨ ਦੇ ਨਾਲ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ.

ਇਸ ਅਧਿਐਨ ਨੇ ਮੋਬਾਇਲ ਫੋਨ ਤੋਂ ਮਨੁੱਖ ਨੂੰ ਹੋਣ ਵਾਲੇ ਖ਼ਤਰਿਆਂ ਦੀ ਲਿਸਟ ਨੂੰ ਲੰਬਾ ਕਰ ਦਿੱਤਾ ਹੈ. ਜਾਣਕਾਰੀ ਦੇ ਮੁਤਾਬਕ 1266 ਲੋਕਾਂ ਨੂੰ ਲੈਕੇ ਕੀਤੇ ਗਏ ਅਧਿਐਨ ਵਿੱਚ 402 ਲੋਕਾਂ ਵਿੱਚ ਮੂੰਹ ਦਾ ਕੈਂਸਰ ਹੋਣ ਦੇ ਸ਼ੁਰੂਆਤੀ ਲੱਛਣ ਪਾਏ ਗਏ ਹਨ ਜਦਕਿ 56 ਲੋਕਾਂ ਵਿੱਚ ਇਹ ਖ਼ਤਰਨਾਕ ਪੱਧਰ ਉੱਤੇ ਸੀ.

ਮੋਬਾਇਲ ਫੋਨ ਦਾ ਬਹੁਤ ਜਿਆਦਾ ਇਸਤੇਮਾਲ ਕਰਨ ਵਾਲਿਆਂ ਵਿੱਚ ਇਸ ਬੀਮਾਰੀ ਦੀ ਆਸ਼ੰਕਾ ਉਹਨਾਂ ਲੋਕਾਂ ਦੀ ਤੁਲਨਾ ਵਿੱਚ 50 ਫੀਸਦੀ ਵਧੇਰੇ ਹੈ, ਜਿਹਨਾਂ ਨੇ ਕਦੇ ਮੋਬਾਇਲ ਫੋਨ ਦਾ ਇਸਤੇਮਾਲ ਨਹੀਂ ਕੀਤਾ.

ਸੱਟਡੀ ਵਿੱਚ ਇਹ ਵੀ ਪਾਇਆ ਗਿਆ ਕਿ ਪੈਰੋਟੀਡਗਲੈਂਡ ਟਿਊਮਰ ਮੂੰਹ ਦੇ ਉਸੀ ਹਿੱਸੇ ਵਿੱਚ ਹੋਇਆ, ਜਿਹੜੇ ਪਾਸੇ ਵਿਅਕਤੀ ਫੋਨ ਰੱਖਦਾ ਹੈ. ਸਿਗਨਲ ਨਹੀਂ ਹੋਣ ਦੇ ਕਾਰਣ ਜੋ ਲੋਕ ਫੋਨ ਨੂੰ ਕੰਨ ਨਾਲ ਕੱਸਕੇ ਲਗਾਉਂਦੇ ਹਨ, ਉਹਨਾਂ ਨੂੰ ਟਿਊਮਰ ਦਾ ਖ਼ਤਰਾ ਜਿਆਦਾ ਰਹਿੰਦਾ ਹੈ.

Tags: , ,

No Responses to “ਮੋਬਾਇਲ ਨਾਲ ਮੂੰਹ ਦਾ ਕੈਂਸਰ !”

Leave a Reply