ਸੱਤ-ਅੱਠ ਸੌਣਾ ਸਿਹਤ ਲਈ ਲਾਹੇਵੰਦ

Featured, News, ਸੇਹਤ ਖਬਰਾਂ ਪੰਜਾਬੀ on November 7th, 2008 No Comments

Sleep

ਜੇਕਰ ਤੁਹਾਨੂੰ ਆਮ ਤੋਂ ਜਿਆਦਾ ਜਾਂ ਘੱਟ ਸੌਣ ਦੀ ਆਦਤ ਹੈ ਤਾਂ ਹੁਣ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਵੱਧ ਜਾਂ ਘੱਟ ਸੌਣਾ ਨੀਂਦਰੇ ਸੰਬੰਧੀ ਕਈ ਬੀਮਾਰੀਆਂ ਨੂੰ ਜਨਮ ਦੇ ਸਕਦਾ ਹੈ.

ਸਾਇੰਸਡੇਲੀ ਦੇ ਅਨੁਸਾਰ ਅਮਰੀਕਾ ਦੇ ਖੋਜੀਆਂ ਨੇ ਇੱਕ ਅਧਿਐਨ ਕੀਤਾ ਅਤੇ ਪਾਇਆ ਕਿ ਜੋ ਵਿਅਕਤੀ ਅੱਠ ਘੰਟਿਆਂ ਤੋਂ ਵੱਧ ਜਾਂ ਸੱਤ ਘੰਟਿਆਂ ਤੋਂ ਘੱਟ ਨੀਂਦ ਲੈਂਦੇ ਹਨ, ਉਹਨਾਂ ਨੂੰ ਰਾਤ ਵਿੱਚ ਬੇਚੈਨੀ ਦਾ ਸਾਹਮਣਾ ਕਰਨਾ ਪੈਂਦਾ ਹੈ.

ਅਨੁਸੰਧਾਨ ਦਲ ਦੇ ਪ੍ਰਮੁੱਖ ਮਾਈਕਲ ਏ ਗ੍ਰੈਂਡਨਰ ਦੇ ਹਵਾਲੇ ਨਾਲ ਦੱਸਿਆ ਗਿਆ ਇਹ ਸਪੱਸ਼ਟ ਨਹੀਂ ਹੈ ਕਿ ਜਿਆਦਾ ਅਤੇ ਘੱਟ ਸਮੇਂ ਤੱਕ ਨੀਂਦ ਲੈਣ ਵਾਲੇ ਲੋਕਾਂ ਵਿੱਚ ਨੀਂਦ ਸੰਬੰਧੀ ਸਮਾਨ ਤਰ੍ਹਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ.

ਉਹਨਾਂ ਦੇ ਨਤੀਜੇ ਇਸ ਧਾਰਣਾ ਨੂੰ ਚੁਨੌਤੀ ਦਿੰਦੇ ਹਨ ਕਿ ਸੱਤ ਅਤੇ ਅੱਠ ਘੰਟਿਆਂ ਤੋਂ ਵੱਧ ਸਮੇਂ ਤੱਕ ਦੀ ਨੀਂਦ ਲੈਣਾ ਸਿਹਤ ਦੇ ਲਈ ਲਾਹੇਵੰਦ ਹੈ. ਕੀ ਜਿਆਦਾ ਨੀਂਦ ਲੈਣ ਵਾਲਿਆਂ ਵਿੱਚ ਘੱਟ ਸੌਣ ਵਾਲਿਆਂ ਦੀ ਤਰ੍ਹਾਂ ਨੀਂਦ ਸੰਬੰਧੀ ਸ਼ਿਕਾਇਤਾਂ ਹੁੰਦੀਆਂ ਹਨ,

ਇਸ ਗੱਲ ਦਾ ਪਤਾ ਲਗਾਉਣ ਦੇ ਲਈ ਕੈਲੀਫੋਰਨੀਆਂ ਯੂਨੀਵਰਸਿਟੀ ਦੇ ਖੋਜੀਆਂ ਨੇ ਨੈਸ਼ਨਲ ਸਲੀਪ ਫਾਊਂਡੇਸ਼ਨ ਵਿੱਚ 100 ਲੋਕਾਂ ਦੇ ਨਾਲ ਮੁਲਾਕਾਤ ਕੀਤੀ. ਸਾਰਿਆਂ ਨੂੰ ਪੁੱਛਿਆ ਗਿਆ ਕਿ ਕੰਮਕਾਜੀ ਦਿਨਾਂ ਵਿੱਚ ਉਹ ਕਿੰਨੇ ਘੰਟੇ ਨੀਂਦ ਲੈਂਦੇ ਹਨ.

ਕੀ ਉਹਨਾਂ ਨੂੰ ਨੀਂਦਰੇ ਦੀ ਗੁਣਵੱਤਾ ਨੂੰ ਲੈਕੇ ਕੋਈ ਸ਼ਿਕਾਇਤ ਹੈ ਅਤੇ ਸੌਣ ਸੰਬੰਧੀ ਸ਼ਿਕਾਇਤਾਂ ਦਾ ਉਹਨਾਂ ਦੀ ਰੋਜ਼ਮਰਾ ਗਤੀਵਿਧੀਆਂ ਤੇ ਕੀ ਕੋਈ ਅਸਰ ਪੈਂਦਾ ਹੈ.

ਉਹਨਾਂ ਦੇ ਨਤੀਜਿਆਂ ਦੇ ਅਨੁਸਾਰ ਸੱਤ ਜਾਂ ਅੱਠ ਸੌਣ ਵਾਲਿਆਂ ਦੀ ਤੁਲਨਾ ਵਿੱਚ ਜਿਆਦਾ ਸੌਣ ਵਾਲਿਆਂ ਨੇ ਜਿਆਦਾ ਨੀਂਦ ਆਉਣ ਰਾਤ ਵਿੱਚ ਜਾਗਣ ਜਲਦ ਉੱਠਣ ਦੇ ਬਾਅਦ ਤਾਜਗੀ ਨਾ ਮਹਿਸੂਸ ਹੋਣ ਅਤੇ ਦਿਨ ਵਿੱਚ ਨੀਂਦ ਆਉਣ ਦੀ ਸ਼ਿਕਾਇਤ ਕੀਤੀ.

Tags: ,

No Responses to “ਸੱਤ-ਅੱਠ ਸੌਣਾ ਸਿਹਤ ਲਈ ਲਾਹੇਵੰਦ”

Leave a Reply