ਹੋ ਸਕਦੀ ਹੈ ਟੁੱਟੀ ਖੋਪੜੀ ਦੀ ਮੁਰੰਮਤ

Featured, News, ਸੇਹਤ ਖਬਰਾਂ ਪੰਜਾਬੀ on November 9th, 2008 No Comments

skull

ਮੰਨੋ ਜਾਂ ਨਾ ਮੰਨੋ ਇਹ ਸੱਚ ਹੈ ਕਿ ਮਨੁੱਖ ਭਰੂਣ ਦੇ ਸਟੇਮ ਸੈੱਲ ਤੋਂ ਫੁੱਟੀ ਖੋਪੜੀ ਦੀ ਮੁਰੰਮਤ ਕੀਤੀ ਜਾ ਸਕਦੀ ਹੈ. ਵਿਗਿਆਨੀਆਂ ਦੇ ਇੱਕ ਕੌਮਾਂਤਰੀ ਦਲ ਨੂੰ ਸ਼ੋਧ ਦੇ ਦੌਰਾਨ ਚੂਹਿਆਂ ਦੀ ਖੋਪੜੀ ਵਿੱਚ ਹੋਏ ਸੁਰਾਖ਼ ਨੂੰ ਭਰਨ ਵਿੱਚ ਕਾਮਯਾਬੀ ਹੱਥ ਲੱਗੀ.

ਉਹਨਾਂ ਨੇ ਚੂਹਿਆਂ ਵਿੱਚ ਸਟੇਮ ਸੈੱਲ ਦਾ ਪ੍ਰਤੀਰੋਪਣ ਕੀਤਾ ਸੀ, ਜਿਸ ਨਾਲ ਹੱਡੀ ਦੀ ਨਵੀਂ ਕੋਸ਼ਿਕਾ ਬਣੀ. ਇਹ ਖ਼ਬਰ ਡੇਲੀ ਟੈਲੀਗ੍ਰਾਫ ਨੇ ਦਿੱਤੀ ਹੈ.

ਹਾਲਾਂਕਿ ਵਿਗਿਆਨੀਆਂ ਦੀ ਸ਼ੋਧ ਮੁੱਢਲੀ ਅਵਸਥਾ ਵਿੱਚ ਹੈ, ਪਰੰਤੂ ਇਸ ਨਾਲ ਇੱਕ ਰਾਹ ਵਿਖਾਈ ਦਿੱਤਾ ਹੈ, ਜਿਸ ਨਾਲ ਮਨੁੱਖੀ ਸਟੇਮ ਸੈੱਲ ਦਾ ਇਸਤੇਮਾਲ ਵਿਵਹਾਰਿਕ ਇਲਾਜ ਵਿੱਚ ਕੀਤਾ ਜਾ ਸਕਦਾ ਹੈ.

Tags: ,

No Responses to “ਹੋ ਸਕਦੀ ਹੈ ਟੁੱਟੀ ਖੋਪੜੀ ਦੀ ਮੁਰੰਮਤ”

Leave a Reply