ਅੰਗੂਰ ਕਰਦਾ ਹੈ ਸ਼ਕਤੀ ਪ੍ਰਦਾਨ
* ਅੰਗੂਰ ਤੰਦਰੁਸਤ ਮਨੁੱਖਾਂ ਦਾ ਪੌਸ਼ਟਿਕ ਭੋਦ ਰੋਗੀਆਂ ਦੇ ਲਈ ਅਰੋਗਵਰਧਕ ਹੈ। ਇਸ ਦੇ ਸੇਵਨ ਨਾਲ ਪੇਟ ਗੈਸ ਅਤੇ ਜਲਨ ਦੂਰ ਹੁੰਦੀ ਹੈ। ਪਾਚਣ ਕਿਰਿਆ ਠੀਕ ਹੁੰਦੀ ਹੈ।
* ਪਿਆਸ ਲੱਗ ਰਹੀ ਹੋਵੇ ਤਾਂ ਅੰਗੂਰ ਖਾਓ, ਇਸ ਨਾਲ ਗਲਾ ਤਰ ਹੋ ਜਾਂਦਾ ਹੈ। * ਟੀ. ਬੀ. ਤੋਂ ਪੀੜਤ ਮਰੀਜ਼ ਨੂੰ ਅੰਗੂਰ ਜਾਂ ਮੁਨੱਕਾ ਖਵਾਉਣਾ ਚਾਹੀਦਾ ਹੈ।
* ਅੰਗੂਰ ਦੇ ਹਰ ਰੋਜ਼ ਸੇਵਨ ਨਾਲ ਜ਼ੁਕਾਮ ਅਤੇ ਕਬਜ਼ ਦੂਰ ਰਹਿੰਦੀ ਹੈ। * ਔਰਤਾਂ ਵਿਚ ਅਨੀਮੀਆ ਜਾਂ ਖੂਨ ਦੀ ਕਮੀ ਵੀ ਅੰਗੂਰ ਦੇ ਸੇਵਨ ਨਾਲ ਦੂਰ ਹੁੰਦੀ ਹੈ।
* ਜੇਕਰ ਤੁਸੀਂ ਕੁਝ ਦਿਨ ਅੰਗੂਰਾਂ ਦਾ ਸੇਵਨ ਕਰੋਗੇ ਤਾਂ ਚਾਹ, ਕੌਫੀ, ਸਿਗਰਟ, ਗੁਟਕਾ, ਤੰਬਾਕੂ ਆਦਿ ਤੋਂ ਵੀ ਛੁਟਕਾਰਾ ਪਾਉਣ ਵਿਚ ਸਫ਼ਲ ਹੋ ਜਾਓਗੇ।
* ਗਰਭ ਅਵਸਥਾ ਵਿਚ ਅੰਗੂਰ ਦਾ ਸੇਵਨ ਬੱਚੇ ਨੂੰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਬਣਾਉਂਦਾ ਹੈ।
* ਕੈਂਸਰ ਜਿਹੇ ਭਿਆਨਕ ਰੋਗ ਵਿਚ ਵੀ ਅੰਗੂਰ ਇਕ ਅਸ਼ੁੱਧੀ ਵਾਂਗ ਕੰਮ ਕਰਦਾ ਹੈ।
* ਨਿਮਨ ਬਲੱਡ ਪ੍ਰੈਸ਼ਰ ਵਾਲਿਆਂ ਲਈ ਮੁਨੱਕਾ ਇਸਤੇਮਾਲ ਕਰਨਾ ਚਾਹੀਦਾ ਹੈ।
* ਰੋਗੀ ਨੂੰ ਭੁੱਖ ਨਾ ਲੱਗੇ ਤਾਂ ਮੁਨੱਕਾ ਬੀਜ ਕੱਢ ਕੇ, ਕਾਲੀ ਮਿਰਚ ਤੇ ਸੇਂਧਾ ਨਮਕ ਭਰ ਕੇ ਗਰਮ ਕਰਕੇ ਖਾਣ ਨਾਲ ਭੁੱਖ ਵਧਦੀ ਹੈ।