ਖੂਬ ਪਾਣੀ ਪੀਵੋ ਅਤੇ ਜਵਾਨ ਰਹੋ
ਖੂਬ ਪਾਣੀ ਪੀਣ ਨਾਲ ਜਵਾਨ ਅਤੇ ਫੁਰਤੀਲਾ ਦਿਸਿਆ ਜਾ ਸਕਦਾ ਹੈ। ਇੱਕ ਰਿਸਰਚ ਨੇ ਦਾਅਵਾ ਕੀਤਾ ਹੈ ਕਿ ਪਾਣੀ ਨਾ ਸਿਰਫ਼ ਪਾਚਨ ਠੀਕ ਰੱਖਦਾ ਹੈ, ਬਲਕਿ ਲੰਬੇ ਸਮੇਂ ਤੱਕ ਚਿਹਰੇ ਤੋਂ ਝੁਰੜੀਆਂ ਨੂੰ ਵੀ ਦੂਰ ਰੱਖਦਾ ਹੈ।
ਪਾਣੀ ਪੀਣ ਨਾਲ ਨਾ ਸਿਰਫ਼ ਸਰੀਰ ਨੂੰ ਫਾਇਦਾ ਹੁੰਦਾ ਹੈ, ਬਲਕਿ ਇਸ ਨਾਲ ਚਿਹਰੇ ‘ਤੇ ਝੁਰੜੀਆਂ ਨਹੀਂ ਪੈਂਦੀਆਂ ਅਤੇ ਤਵਚਾ ‘ਤੇ ਉਮਰ ਦਾ ਅਸਰ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਤਵਚਾ ‘ਤੇ ਹਾਵੀ ਹੁੰਦੀ ਉਮਰ ਨੂੰ ਦਿਖਾਉਣ ਵਾਲੇ ਸੈਲਸ ਦਾ ਅਸਰ ਪਾਣੀ ਨਾਲ ਘੱਟ ਹੋ ਜਾਂਦਾ ਹੈ।
ਇੱਕ ਸਿਹਤਮੰਦ ਇਨਸਾਨ ਕਹਾਉਣ ਲਈ ਜਰੂਰੀ ਹੈ ਕਿ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ, ਕਿਉਂਕਿ ਪਾਣੀ ਪਾਣੀ ਹੀ ਸਹੀ ਮਾਇਨਿਆਂ ਵਿੱਚ ਸਿਹਤ ਦਾ ਰਖਵਾਲਾ ਹੈ। ਮੰਨਿਆ ਜਾਂਦਾ ਹੈ ਕਿ ਇੱਕ ਇਨਸਾਨ ਆਪਣੀ ਪੂਰੀ ਜਿੰਦਗੀ ‘ਚ ਔਸਤਨ 60 ਹਜਾਰ ਲੀਟਰ ਤੋਂ ਜਿਆਦਾ ਪਾਣੀ ਪੀਂਦਾ ਹੈ।
ਸਾਡੇ ਸਰੀਰ ‘ਚ 60 ਫੀਸਦੀ ਤੋਂ ਜਿਆਦਾ ਹਿੱਸਾ ਪਾਣੀ ਦਾ ਹੈ। ਦਿਮਾਗ ‘ਚ 85 ਫੀਸਦੀ ਪਾਣੀ ਹੁੰਦਾ ਹੈ, ਜਿੰਨਾ ਜਿਆਦਾ ਪਾਣੀ ਪੀਤਾ ਜਾਵੇ ਦਿਮਾਗ ਓਨੀ ਚੰਗੀ ਤਰ੍ਹਾਂ ਕੰਮ ਕਰਦਾ ਹੈ। ਨਾਲ ਹੀ ਮੈਟਾਬਾਲਿਜਮ ਮਤਲਬ ਪਾਚਨ ਨੂੰ ਬਿਹਤਰ ਰੱਖਣ ਲਈ ਵੀ ਪਾਣੀ ਦੀ ਭੂਮਿਕਾ ਅਹਿਮ ਹੈ।
ਪਾਣੀ ਜਿਆਦਾ ਪੀਣ ਨਾਲ ਦਿਲ ਦੇ ਦੌਰੇ ਦਾ ਖਤਰਾ ਘੱਟ ਹੁੰਦਾ ਹੈ। ਥਕਾਵਟ ਦਾ ਅਹਿਸਾਸ ਨਹੀਂ ਹੁੰਦਾ ਹੈ। ਸਭ ਤੋਂ ਵੱਡੀ ਗੱਲ ਪਾਣੀ ਵਜਨ ਘਟਾਉਣ ਵਿੱਚ ਵੀ ਬਹੁਤ ਮੱਦਦਗਾਰ ਹੁੰਦਾ ਹੈ।
ਕਿਉਂਕਿ ਪਾਣੀ ਵਿੱਚ ਵਸਾ, ਕੈਲੋਰੀ ਅਤੇ ਕੌਲੈਸਟ੍ਰਾਲ ਤਿੰਨੇ ਨਹੀਂ ਹੁੰਦੇ। ਕਿਡਨੀ ਦੇ ਬਿਹਤਰ ਸੰਚਾਲਨ ਵਿੱਚ ਵੀ ਪਾਣੀ ਬਹੁਤ ਮਹੱਤਵਪੂਰਨ ਹੈ। ਨਾਲ ਹੀ ਇਸ ਨਾਲ ਪੇਟ ‘ਚ ਪਥਰੀ ਹੋਣ ਦਾ ਖਤਰਾ ਵੀ ਟਲਿਆ ਰਹਿੰਦਾ ਹੈ।
ਖੂਬ ਪਾਣੀ ਪੀਣ ਨਾਲ ਜਵਾਨ ਅਤੇ ਫੁਰਤੀਲਾ ਦਿਸਿਆ ਜਾ ਸਕਦਾ ਹੈ। ਇੱਕ ਰਿਸਰਚ ਨੇ ਦਾਅਵਾ ਕੀਤਾ ਹੈ ਕਿ ਪਾਣੀ ਨਾ ਸਿਰਫ਼ ਪਾਚਨ ਠੀਕ ਰੱਖਦਾ ਹੈ, ਬਲਕਿ ਲੰਬੇ ਸਮੇਂ ਤੱਕ ਚਿਹਰੇ ਤੋਂ ਝੁਰੜੀਆਂ ਨੂੰ ਵੀ ਦੂਰ ਰੱਖਦਾ ਹੈ।
ਪਾਣੀ ਪੀਣ ਨਾਲ ਸਰੀਰ ਵਿੱਚ ਫਾਈਬਰ ਦੀ ਕਮੀ ਨਹੀਂ ਹੁੰਦੀ ਅਤੇ ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਧ ਜਾਂਦੀ ਹੈ ਅਤੇ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਪਰ ਇੱਕ ਵਾਰ ਵਿੱਚ ਜਿਆਦਾ ਮਾਤਰਾ ‘ਚ ਪਾਣੀ ਨਹੀਂ ਪੀਣਾ ਚਾਹੀਦਾ, ਕਿਉਂਕਿ ਇਸ ਨਾਲ ਵਾਟਰ ਇੰਟਾਕਸਿਕੇਸ਼ਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਕਿਡਨੀ ‘ਤੇ ਵੀ ਦਬਾਅ ਵਧ ਜਾਂਦਾ ਹੈ।
ਇਸ ਲਈ ਜੇਕਰ ਤੁਹਾਨੂੰ ਤਰੋਤਾਜਾ ਰਹਿਣਾ ਹੈ, ਜਵਾਨ ਦਿਸਣਾ ਹੈ ਅਤੇ ਸਿਹਤ ਵੀ ਫਿੱਟ ਰੱਖਣੀ ਹੈ ਤਾਂ ਥੋੜ੍ਹਾ-ਥੋੜ੍ਹਾ ਕਰਕੇ ਖੂਬ ਪਾਣੀ ਪੀਓ।