ਦੰਦ ਦੇ ਦਰਦ ਲਈ ਕਾਰਗਰ ਇਲਾਜ

ਸੇਹਤ ਖਬਰਾਂ ਪੰਜਾਬੀ on December 27th, 2009 No Comments

10 ਗ੍ਰਾਮ ਬਾਇਵਿੰਡਗ ਅਤੇ 10 ਗ੍ਰਾਮ ਸਫ਼ੇਦ ਫਟਕੜੀ ਥੋੜ੍ਹੀ ਕੁੱਟ ਕੇ ਤਿੰਨ ਕਿਲੋ ਪਾਣੀ ਵਿੱਚ ਉਬਾਲੋ। ਇੱਕ ਕਿਲੋ ਬਚ ਜਾਣ ‘ਤੇ ਛਾਣ ਕੇ ਬੋਤਲ ਵਿੱਚ ਭਰ ਕੇ ਰੱਖ ਲਉ। ਤੇਜ ਦਰਦ ਵਿੱਚ ਸਵੇਰੇ ਅਤੇ ਰਾਤ ਨੂੰ ਇਸ ਪਾਣੀ ਨਾਲ ਕੁਰਲੀ ਕਰਨ ਨਾਲ ਦੋ ਦਿਨ ਵਿੱਚ ਹੀ ਅਰਾਮ ਆ ਜਾਂਦਾ ਹੈ। ਕੁਝ ਜਿਆਦਾ ਦਿਨ ਕੁਰਲੀ ਕਰਨ ਨਾਲ ਦੰਦ ਪੱਥਰ ਦੀ ਤਰ੍ਹਾਂ ਮਜ਼ਬੂਤ ਹੋ ਜਾਂਦੇ ਹਨ। ਅਮਰੂਦ ਦੇ ਪੱਤੇ ਦੇ ਕਾੜ੍ਹੇ ਨਾਲ ਕੁਰਲੀ ਕਰਨ ਨਾਲ ਦੰਦ ਅਤੇ ਦਾੜ੍ਹਾਂ ਦੀ ਭਿਆਨਕ ਚੀਸ ਅਤੇ ਦਰਦ ਦੂਰ ਹੋ ਜਾਂਦੇ ਹਨ। ਦਾੜ੍ਹ ਵਿੱਚ ਕੀੜਾ ਲੱਗਣ ‘ਤੇ ਬਹੁਤ ਜਿਆਦਾ ਦਰਦ ਹੁੰਦਾ ਹੈ। ਕਾੜ੍ਹਾ ਤਿਆਰ ਕਰਨ ਲਈ ਪਤੀਲੇ ਵਿੱਚ ਪਾਣੀ ਪਾ ਕੇ ਉਸ ਵਿੱਚ ਅੰਦਾਜੇ ਨਾਲ ਅਮਰੂਦ ਦੇ ਪੱਤੇ ਪਾ ਕੇ ਐਨਾ ਉਬਾਲੋ ਕਿ ਪੱਤਿਆਂ ਦਾ ਸਾਰਾ ਰਸ ਉਸ ਪਾਣੀ ਵਿੱਚ ਮਿਲ ਜਾਵੇ ਅਤੇ ਉਹ ਪਾਣੀ ਉਬਾਲੇ ਹੋਏ ਦੁੱਧ ਦੀ ਤਰ੍ਹਾਂ ਗਾੜ੍ਹਾ ਹੋ ਜਾਵੇ। ਦੰਦ-ਦਾੜ੍ਹ ਦੇ ਦਰਦ ਵਿੱਚ ਅਦਰਕ ਦਾ ਟੁਕੜਾ ਮਲ ਕੇ ਦਰਦ ਵਾਲੇ ਦੰਦ ਦੇ ਖੋਖਲੇ ਭਾਗ ‘ਚ ਰੱਖ ਕੇ ਮੂੰਹ ਬੰਦ ਕਰ ਲਉ ਅਤੇ ਹੌਲੀ-ਹੌਲੀ ਰਸ ਚੂਸਦੇ ਰਹੋ। ਤੁਰੰਤ ਰਾਹਤ ਮਹਿਸੂਸ ਹੋਵੇਗੀ।

Tags: , , ,

No Responses to “ਦੰਦ ਦੇ ਦਰਦ ਲਈ ਕਾਰਗਰ ਇਲਾਜ”

Leave a Reply