ਭੁੱਖੇ ਰਹਿਣ ਕਾਰਨ ਦਿਮਾਗ ‘ਤੇ ਅਸਰ
ਅਮਰੀਕਾ ਦੀ ਐਰੀਜ਼ੋਨਾ ਯੂਨੀਵਰਸਿਟੀ ਦੇ ਸਿਹਤ ਮਾਹਿਰਾਂ ਵੱਲੋਂ ਕੀਤੇ ਗਏ ਇਕ ਸਰਵੇ ਵਿਚ ਇਹ ਪਾਇਆ ਗਿਆ ਕਿ ਭੁੱਖੇ ਰਹਿਣ ਨਾਲ ਦਿਮਾਗ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭੁੱਖੇ ਰਹਿ ਕੇ ਸਿਹਤ ਨੂੰ ਕੰਟਰੋਲ ਕਰਨ ਵਾਲੀਆਂ ਔਰਤਾਂ ਵਿਚ ਓਮੇਗਾ-3 ਫੈਟੀਐਸਿਡ ਦੀ ਪੱਧਰ ਇਕਦਮ ਘਟ ਜਾਂਦੀ ਹੈ। ਓਮੇਗਾ ਫੈਟੀਐਸਿਡ ਦਾ ਪੱਧਰ ਠੀਕ ਨਾ ਹੋਣਾ, ਭਾਵਨਾਵਾਂ ਨੂੰ ਕੰਟਰੋਲ ਕਰਨ ਵਾਲੀ ਦਿਮਾਗ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਾਡੇ ਵਿਚ ਆਪਣੇ-ਆਪ ਉਪਰ ਕਾਬੂ ਪਾਉਣ ਦੀ ਸ਼ਕਤੀ ਘਟ ਜਾਂਦੀ ਹੈ। ਇਸ ਤੋਂ ਪਹਿਲਾਂ ਅਮਰੀਕਨ ਜਰਨਲ ਦੀ ਰਿਪੋਰਟ ਅਨੁਸਾਰ ਜੋ ਵਿਅਕਤੀ ਮੋਟੇ ਹੋਣ ਤੋਂ ਬਚਣ ਲਈ ਡੇਅਰੀ ਪ੍ਰੋਡਕਟਸ ਘੱਟ ਜਾਂ ਨਾ ਦੇ ਬਰਾਬਰ ਲੈਂਦਾ ਹੈ, ਉਸ ਦਾ ਪ੍ਰਭਾਵ ਹੱਡੀਆਂ ‘ਤੇ ਵਧੇਰੇ ਪੈਂਦਾ ਹੈ। ਉਸ ਵਿਚ ਓਸਟੀਓਪ੍ਰੋਸਿਸ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਸਰਵੇ ਵਿਚ ਕੁਝ ਔਰਤਾਂ ਨੂੰ ਆਮ ਭੋਜਨ ਸੇਵਨ ਕਰਵਾਇਆ ਗਿਆ ਅਤੇ ਕੁਝ ਔਰਤਾਂ ਨੇ ਭੁੱਖੇ ਰਹਿ ਕੇ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਇਨ੍ਹਾਂ ਦੋਵਾਂ ਵਰਗਾਂ ਦੀਆਂ ਔਰਤਾਂ ਦੀਆਂ ਹੱਡੀਆਂ ਦੀ ਜਾਂਚ ਕੀਤੀ ਗਈ ਤਾਂ ਭੁੱਖੇ ਰਹਿਣ ਵਾਲੀਆਂ ਔਰਤਾਂ ਵਿਚ ਬੌਨ ਮਿਨਰਲ ਦੀ ਮਾਤਰਾ ਦੂਸਰੀਆਂ ਮੁਕਾਬਲੇ 16 ਫੀਸਦੀ ਘੱਟ ਪਾਈ ਗਈ।