ਸਬਜ਼ੀਆਂ ਖਾਓ ਤੰਦਰੁਸਤ ਰਹੋ
ਕੀ ਤੁਹਾਨੂੰ ਪਤਾ ਹੈ ਕਿ ਸਬਜ਼ੀਆਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ?
ਜੀ ਹਾਂ, ਸਬਜ਼ੀਆਂ ਸਿਰਫ ਪੇਟ ਹੀ ਨਹੀਂ ਭਰਦੀਆਂ ਅਤੇ ਨਾ ਹੀ ਸਿਰਫ ਵੱਖ-ਵੱਖ ਕਿਸਮ ਦੇ ਸਵਾਦਾਂ ਦਾ ਸਾਧਨ ਹੁੰਦੀਆਂ ਹਨ, ਸਬਜ਼ੀਆਂ ਸਰੀਰ ਨੂੰ ਤੰਦਰੁਸਤ ਬਣਾਉਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਾਨੂੰ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਉਂਦੀਆਂ ਹਨ।
ਆਯੁਰਵੈਦ ਅਨੁਸਾਰ ਇਹ ਜ਼ਰੂਰੀ ਹੈ ਕਿ ਨਿਯਮਿਤ ਰੂਪ ਨਾਲ ਵੱਖ-ਵੱਖ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ। ਜਿਨ੍ਹਾਂ ਸਬਜ਼ੀਆਂ ਦੇ ਸੇਵਨ ਨਾਲ ਕੁਝ ਬਿਮਾਰੀਆਂ ਵਿਚ ਖਾਸ ਫਾਇਦਾ ਮਿਲਦਾ ਹੈ, ਉਹ ਇਸ ਤਰ੍ਹਾਂ ਹਨ :
|
|
ਗਠੀਆ- ਸੇਬ, ਕੇਲਾ, ਅੰਬ, ਖੀਰਾ, ਲਸਣ।
ਕੈਂਸਰ- ਗਾਜਰ, ਲਸਣ, ਨਿੰਬ।
ਹੈਜ਼ਾ- ਕਰੇਲਾ, ਨਾਰੀਅਲ ਦਾ ਪਾਣੀ, ਖੀਰਾ, ਪਿਆਜ਼।
ਸ਼ੂਗਰ- ਕਾਲੇ ਛੋਲੇ, ਕਰੇਲਾ, ਮੇਥੀ ਦਾਣਾ, ਔਲਾ, ਜਾਮਣ, ਰਾਜਮਾਂਹ, ਮੂੰਗਫਲੀ, ਨਿੰਬੂ, ਬੰਦਗੋਭੀ, ਅੰਬ ਦੇ ਪੱਤੇ ਅਤੇ ਸੋਇਆਬੀਨ।
ਦਿਲ ਦੀਆਂ ਬਿਮਾਰੀਆਂ- ਬੰਦਗੋਭੀ, ਗਾਜਰ, ਸ਼ਹਿਦ, ਅੰਬ, ਸੇਬ, ਪਿਆਜ਼, ਲਸਣ, ਸੰਤਰਾ, ਅੰਗੂਰ, ਔਲਾ ਅਤੇ ਨਿੰਬੂ।
ਹਾਈ ਬਲੱਡ ਪ੍ਰੈਸ਼ਰ- ਸੇਬ, ਕੇਲਾ, ਲਸਣ, ਨਿੰਬੂ, ਪਿਆਜ਼ ਅਤੇ ਈਸਬਗੋਲ।