ਸਵਾਈਨ ਫਲੂ ਲਈ ਅਸਰਦਾਇਕ ਹਰਬਲ ਚਾਹ
ਸਵਾਈਨ ਫਲੂ ਦੀ ਦਹਿਸ਼ਤ ਦੌਰਾਨ ਇੱਕ ਚੰਗੀ ਖ਼ਬਰ ਹੈ। ਆਯੁਰਵੈਦਿਕ ਕਾਲਜ ਦੇ ਪੰਚਕਰਮ ਵਿਭਾਗ ਦੇ ਪ੍ਰਿੰਸੀਪਲ ਡਾ. ਹਰਿੰਦਰ ਮੋਹਨ ਸ਼ੁਕਲਾ ਨੇ ਅਜਿਹੇ ਹਰਬਲ ਪਾਉਡਰ ਬਾਰੇ ਦੱਸਿਆ ਹੈ, ਜਿਸ ਨੂੰ ਚਾਹ ਨਾਲ ਲੈਣ ‘ਤੇ ਮਨੁੱਖ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧੇਗੀ। ਇਹ ਮਿਸ਼ਰਿਤ ਹਰਬਲ ਪਾਉਡਰ ਘਰਾਂ ਵਿੱਚ ਵੀ ਬਣਾਇਆ ਜਾ ਸਕਦਾ ਹੈ। ਡਾ. ਹਰਿੰਦਰ ਮੋਹਨ ਸ਼ੁਕਲਾ ਨੇ ਦੱਸਿਆ ਕਿ ਇਹ ਕੋਈ ਨਵਾਂ ਰਿਸਰਚ ਨਹੀਂ ਹੈ। ਆਯੁਰਵੈਦ ਵਿੱਚ ਇਸ ਪਾਉਡਰ ਦਾ ਵਰਣਨ ਹੈ। ਲੌਂਗ, ਇਲਾਇਚੀ, ਸੌਂਫ, ਹਲਦੀ, ਦਾਲਚੀਨੀ, ਗਿਲੋਯ, ਤੁਲਸੀ, ਕਾਲੀਮਿਰਚ ਅਤੇ ਪਿੱਪਲੀ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਚੂਰਣ ਤਿਆਰ ਕੀਤਾ ਜਾਂਦਾ ਹੈ। ਇਹ ਸਵਾਈਨ ਫਲੂ ਹੀ ਨਹੀਂ, ਬਲਕਿ ਸਾਰੇ ਪ੍ਰਕਾਰ ਦੇ ਫਲੂ ਤੋਂ ਬਚਣ ਲਈ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਪਾਉਡਰ ਨੂੰ ਸਧਾਰਨ ਚਾਹ ਵਿੱਚ ਅੱਧਾ ਚਮਚ ਮਿਲਾ ਕੇ, ਚੰਗੀ ਤਰ੍ਹਾਂ ਉਬਾਲ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਪਾਉਡਰ ਮਿਲਾਉਣ ਤੋਂ ਬਾਅਦ ਚਾਹ ਕਾਫ਼ੀ ਸਵਾਦ ਹੋ ਜਾਂਦੀ ਹੈ। ਇਸ ਨੂੰ ਹਰ ਉਮਰ ਦੇ ਵਿਅਕਤੀ ਪੀ ਸਕਦੇ ਹਨ।