ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਲਈ ਲਾਭਦਾਇਕ

ਸੇਹਤ ਖਬਰਾਂ ਪੰਜਾਬੀ on January 26th, 2010 No Comments

ਮਾਹਿਰਾਂ ਦੇ ਅਨੁਸਾਰ ਸੰਤਰੇ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਦੀਆਂ ਬਿਮਾਰੀਆਂ, ਤਣਾਅ ਅਤੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ ਅਤੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਹਾਲ ਹੀ ਵਿਚ ਇਸ ਵਿਸ਼ੇ ‘ਤੇ ਹੋਈ ਇਕ ਮੀਟਿੰਗ ਵਿਚ ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਨੇ ਪਤਾ ਲਗਾਇਆ ਹੈ ਕਿ ਰਸ ਭਰੇ ਫਲਾਂ ਦੀ ਵਧੇਰੇ ਵਰਤੋਂ ਅਤੇ ਸਬਜ਼ੀਆਂ ਜਿਵੇਂ ਬਰੋਕਲੀ, ਬੰਦਗੋਭੀ, ਸ਼ਲਗਮ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਹਾਲ ਹੀ ਵਿਚ ਸਪੇਜ਼ੀਅਰ ਵੱਲੋਂ ਕੀਤੇ ਗਏ ਇਕ ਸਰਵੇ ਵਿਚ ਦੇਖਿਆ ਗਿਆ ਕਿ ਫਲਾਂ ਦਾ ਵਧੇਰੇ ਸੇਵਨ ਖੂਨ ਦੇ ਦਬਾਅ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਇਸ ਸਰਵੇ ਵਿਚ ਇਹ ਵੀ ਪਾਇਆ ਗਿਆ ਕਿ ਸੰਤਰੇ ਵਿਚ ਪਾਏ ਜਾਣ ਵਾਲੇ ਤੱਤ ਪੌਸ਼ਟਿਕ ਪੋਟਾਸ਼ੀਅਮ, ਫੋਲਿਕ ਐਸਿਡ ਅਤੇ ਵਿਟਾਮਿਨ ‘ਸੀ’ ਦਿਲ ਦੇ ਰੋਗੀਆਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਇਕ ਹੋਰ ਖੋਜ ਵਿਚ ਇਹ ਪਾਇਆ ਗਿਆ ਕਿ 0.24 ਲੀਟਰ ਸੰਤਰੇ ਦੇ ਰਸ ਦਾ ਹਰ ਰੋਜ਼ ਸੇਵਨ ਕਰਨ ਨਾਲ ਕੋਲੈਸਟਰੋਲ ਐਚ. ਡੀ. ਐਲ. ਨੂੰ 21 ਫੀਸਦੀ ਵਧਾਉਂਦਾ ਹੈ ਅਤੇ ਬੁਰੇ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਐਚ. ਡੀ. ਐਲ. ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਦਿੰਦਾ ਹੈ ਅਤੇ ਇਸ ਨੂੰ ਵਧਾਉਣ ਦਾ ਦੂਸਰਾ ਉਪਾਅ ਨਿਯਮਤ ਰੂਪ ਨਾਲ ਕਸਰਤ ਕਰਨਾ ਹੈ। ਇਸ ਲਈ ਮਾਹਿਰਾਂ ਦਾ ਇਹ ਵਿਚਾਰ ਹੈ ਕਿ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ।

Tags: , ,

No Responses to “ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਲਈ ਲਾਭਦਾਇਕ”

Leave a Reply