ਬਚਾ ਕੇ ਰੱਖੋ ਅੱਖਾਂ ਦੀ ਅਨਮੋਲ ਜੋਤ

ਸੇਹਤ ਖਬਰਾਂ ਪੰਜਾਬੀ on February 1st, 2010 No Comments

ਸਵੇਰੇ ਉਠ ਕੇ ਆਪਣੀਆਂ ਅੱਖਾਂ ਨੂੰ ਠੰਢੇ ਜਲ ਨਾਲ ਧੋਣਾ, ਸੌਣ ਤੋਂ ਪਹਿਲਾਂ ਹੀ ਆਪਣੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੌਣਾ ਚਾਹੀਦਾ ਹੈ ਤਾਂ ਕਿ ਦਿਨ ਭਰ ਦੀ ਮਿੱਟੀ ਸਾਫ਼ ਹੋ ਜਾਵੇ। ਨਹਾਉਣ ਵਾਲੇ ਠੰਢੇ ਪਾਣੀ ਨਾਲ ਅੱਖਾਂ ਨਾਲ ਸੰਬੰਧਿਤ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

ਬਾਗ-ਬਗੀਚੇ ਵਿਚ ਹਰੇ, ਮੁਲਾਇਮ ਘਾਹ ‘ਤੇ ਨੰਗੇ ਪੈਰ 15-20 ਮਿੰਟ ਸੈਰ ਕਰੋ। ਇਹ ਅੱਖਾਂ ਦੀ ਜੋਤ ਲਈ ਵਧੀਆ ਕਸਰਤ ਹੈ।

ਸੌਣ ਵੇਲੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਰੋਜ਼ਾਨਾ ਪੈਰਾਂ ਦੀਆਂ ਤਲੀਆਂ ‘ਤੇ ਕਰੋ।

ਦਿਨ ਵਿਚ ਕੰਮ ਕਰਨ ਵੇਲੇ ਥੱਕਣ ਕਾਰਨ ਅੱਖਾਂ ਥੱਕ ਜਾਂਦੀਆਂ ਹਨ। ਹੱਥਾਂ ਦੀਆਂ ਹਥੇਲੀਆਂ ਦੇ ਕੱਪ ਬਣਾ ਕੇ ਅੱਖਾਂ ‘ਤੇ ਰੱਖਣ ਨਾਲ ਆਰਾਮ ਮਿਲਦਾ ਹੈ। ਜਦੋਂ ਕੱਪ ਬਣਾਓ ਤਾਂ ਅੱਖਾਂ ਬੰਦ ਕਰ ਲਵੋ ਤੇ ਹੱਥਾਂ ਦੀਆਂ ਉਂਗਲੀਆਂ ਇਕ-ਦੂਜੇ ਉਪਰ ਰੱਖ ਲਵੋ।

Tags: ,

No Responses to “ਬਚਾ ਕੇ ਰੱਖੋ ਅੱਖਾਂ ਦੀ ਅਨਮੋਲ ਜੋਤ”

Leave a Reply