ਸਿਹਤਮੰਦ ਰਹਿਣ ਲਈ ਫ਼ਲ ਜ਼ਰੂਰ ਖਾਓ
ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਕੇਲਾ : ਇਸ ਫਲ ਵਿਚ ਕੈਲਸ਼ੀਅਮ ਬਹੁਤ ਹੀ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਨੂੰ ਮਜ਼ਬੂਤ ਰੱਖਣ ਲਈ ਇਹ ਫਲ ਸਭ ਤੋਂ ਉਤਮ ਹੈ। ਕੇਲਾ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ‘ਚੋਂ ਬਾਹਰ ਕੱਢਣ ਵਿਚ ਪੂਰੀ ਮਦਦ ਕਰਦਾ ਹੈ। ਪਪੀਤਾ : ਇਹ ਫਲ ਦਿਲ ਦੇ ਰੋਗਾਂ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਅਨੇਕ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਹਰ ਰੋਜ਼ 100 ਗ੍ਰਾਮ ਪਪੀਤਾ ਖਾਲੀ ਪੇਟ ਖਾਣ ਨਾਲ ਦਿਲ ਦੀ ਬਿਮਾਰੀ ਨਹੀਂ ਲਗਦੀ ਅਤੇ ਪੇਟ ਬਿਲਕੁਲ ਤੰਦਰੁਸਤ ਰਹਿੰਦਾ ਹੈ। ਆੜੂ : ਇਹ ਫਲ ਰੇਸ਼ੇਦਾਰ ਹੁੰਦਾ ਹੈ ਇਸ ਲਈ ਇਹ ਪੇਟ ਨੂੰ ਪੂਰੀ ਤਰ੍ਹਾਂ ਸਾਫ਼ ਰੱਖਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ। ਇਸ ਫਲ ਨੂੰ ਨਿਯਮਿਤ ਖਾਣ ਨਾਲ ਪੇਟ ਦੇ ਜ਼ਖਮ ਵੀ ਠੀਕ ਹੁੰਦੇ ਹਨ। ਇਸ ਫਲ ਵਿਚ ਵਿਟਾਮਿਨ ‘ਏ’, ‘ਬੀ’ ਅਤੇ ‘ਸੀ’ ਹੁੰਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ।