ਮੋਬਾਇਲ ਨਾਲ ਮੂੰਹ ਦਾ ਕੈਂਸਰ !

ਅੱਜਕੱਲ੍ਹ ਹਰ ਕਿਸੇ ਦੇ ਕੰਨ ਨਾਲ ਮੋਬਾਇਲ ਫੋਨ ਚਿਬੜ੍ਹਿਆ ਹੋਇਆ ਨਜ਼ਰ ਆਉਂਦਾ ਹੈ. ਜੇਕਰ ਅਸੀਂ ਹੁਣੇ ਜਿਹੇ ਮੋਬਾਇਲ ਸਬੰਧੀ ਕੀਤੇ ਇੱਕ ਅਧਿਐਨ ਦੀ ਗੱਲ ਕਰੀਏ ਤਾਂ ਉਸਦੇ ਮੁਤਾਬਕ ਮੋਬਾਇਲ ਫੋਨ ਦੇ ਨਾਲ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ.
ਇਸ ਅਧਿਐਨ ਨੇ ਮੋਬਾਇਲ ਫੋਨ ਤੋਂ ਮਨੁੱਖ ਨੂੰ ਹੋਣ ਵਾਲੇ ਖ਼ਤਰਿਆਂ ਦੀ ਲਿਸਟ ਨੂੰ ਲੰਬਾ ਕਰ ਦਿੱਤਾ ਹੈ. ਜਾਣਕਾਰੀ ਦੇ ਮੁਤਾਬਕ 1266 ਲੋਕਾਂ ਨੂੰ ਲੈਕੇ ਕੀਤੇ ਗਏ ਅਧਿਐਨ ਵਿੱਚ 402 ਲੋਕਾਂ ਵਿੱਚ ਮੂੰਹ ਦਾ ਕੈਂਸਰ ਹੋਣ ਦੇ ਸ਼ੁਰੂਆਤੀ ਲੱਛਣ ਪਾਏ ਗਏ ਹਨ ਜਦਕਿ 56 ਲੋਕਾਂ ਵਿੱਚ ਇਹ ਖ਼ਤਰਨਾਕ ਪੱਧਰ ਉੱਤੇ ਸੀ.



